ਤੇਰਾ ਮੈਨੂੰ ਨਾ ਚਾਹੁਣ ਦਾ ਡਰ

ਮੇਰੇ ਦਿਲ ਦੀ ਕਾਲੀ - ਚਿੱਟੀ ਜਿਹੀ ਦੁਨੀਆ ਵਿੱਚ ਜਦੋਂ ਦੀ ਤੂੰ ਪੈੜ ਰੱਖੀ ਏ, ਇਹ ਦੁਨੀਆ ਮੇਰੀ ਰੰਗੀਨ ਹੋ ਗਈ ਹੈ। ਜੋ ਕਦੇ ਹੱਸਣਾ ਤੇ ਮਖੌਲ ਕਰਨਾ ਭੁੱਲੀ ਫਿਰਦਾ ਸੀ ਅੱਜ ਉਹ ਹਾੱਸੇ ਬਿਨਾ ਰਹਿ ਨੀ ਸਕਦਾ , ਹਾਂ ਇਹਦੇ ਪਿੱਛੇ ਸਿਫ਼ਤ ਤੇਰੀ ਹੀ ਏ , ਦਿਲ ਦੀ ਇੱਕ ਰੀਝ ਪੁਰਾਣੀ ਸੀ ਵੀ ਕੋਈ ਮੈਨੂੰ ਵੀ ਪਿਆਰ ਕਰੇ ਪਰ ਤੂੰ ਇੱਕ ਮਾਂ ਵਾਂਗ ਪਿਆਰ ਕਰਕੇ ਤੂੰ ਮੇਰੀ ‘ ਰੀਝ ਦੀ ਵੀ ਰੀਝ ’ ਪੂਰੀ ਕਰ ਦਿੱਤੀ ਏ , ਹਾਂ ਇਹਦੇ ਪਿੱਛੇ ਸਿਫ਼ਤ ਤੇਰੀ ਹੀ ਏ , ਡਰ ਅਨੇਕਾਂ ਕਿਸਮ ਦੇ ਹੁੰਦੇ ਨੇ , ਕੁਝ ਗਵਾਚਣ ਦਾ ...