ਤੇਰਾ ਮੈਨੂੰ ਨਾ ਚਾਹੁਣ ਦਾ ਡਰ




ਮੇਰੇ ਦਿਲ ਦੀ ਕਾਲੀਚਿੱਟੀ ਜਿਹੀ ਦੁਨੀਆ ਵਿੱਚ ਜਦੋਂ ਦੀ ਤੂੰ ਪੈੜ ਰੱਖੀ ਏ, 

ਇਹ ਦੁਨੀਆ ਮੇਰੀ ਰੰਗੀਨ ਹੋ ਗਈ ਹੈ। ਜੋ ਕਦੇ ਹੱਸਣਾ ਤੇ ਮਖੌਲ ਕਰਨਾ ਭੁੱਲੀ ਫਿਰਦਾ ਸੀ ਅੱਜ ਉਹ ਹਾੱਸੇ ਬਿਨਾ ਰਹਿ ਨੀ ਸਕਦਾ,

 ਹਾਂ ਇਹਦੇ ਪਿੱਛੇ ਸਿਫ਼ਤ ਤੇਰੀ ਹੀ ,

ਦਿਲ ਦੀ ਇੱਕ ਰੀਝ ਪੁਰਾਣੀ ਸੀ ਵੀ ਕੋਈ ਮੈਨੂੰ ਵੀ ਪਿਆਰ ਕਰੇ ਪਰ ਤੂੰ ਇੱਕ ਮਾਂ ਵਾਂਗ ਪਿਆਰ ਕਰਕੇ ਤੂੰ ਮੇਰੀ ‘ ਰੀਝ ਦੀ ਵੀ ਰੀਝ ’ ਪੂਰੀ ਕਰ ਦਿੱਤੀ 

ਹਾਂ ਇਹਦੇ ਪਿੱਛੇ ਸਿਫ਼ਤ ਤੇਰੀ ਹੀ ,

ਡਰ ਅਨੇਕਾਂ ਕਿਸਮ ਦੇ ਹੁੰਦੇ ਨੇਕੁਝ ਗਵਾਚਣ ਦਾ ਡਰਕਿਸੇ ਨੂੰ ਖੋਣ ਦਾ ਡਰ

ਹਾਂ ਸੱਚਇੱਕ ਡਰ ਮੈਨੂੰ ਵੀ ,

ਤੇਰਾ ਮੈਨੂੰ ਨਾ ਚਾਹੁਣ ਦਾ ਡਰ

ਪਰ ਇਹਦੇ ਪਿੱਛੇ ਵੀ ਸਿਫ਼ਤ ਤੇਰੀ ਹੀ  🌺


-ਜਗਜੀਤ


Comments

  1. 😍😍😍😍wowwww...bht khoob veere...bht khoobsurat🌻🌻

    ReplyDelete

Post a Comment

Popular posts from this blog

The Earthen Lamp